COVID-19 Partnership Timeline

73rd day

Content73 ਦਿਨਾਂ ਤੋਂ ਸੇਵਾ - 73rd Day of Food Distribution by Sikhs in Maryland - Sunday, July 19! Over 800 freshly cooked meals in Indian style, milk and 200 produce boxes were given out to families who are in need. GGSF has distributed over 26,000 meals from last 72 days. These meals are prepared by volunteers with the support of the Sikh community from across the Washington area. GGSF is thankful to all for taking part in this sewa! 🙏 Donate to support this critically needed initiative! Send donations at 13814 Travilah Road, Rockville, MD 20850
Read more

Small Appreciation goes long ways

Content
Read more

Small Things Matter

Content
Read more

Repackage Beans

Content
Read more

 

Comments Box SVG iconsUsed for the like, share, comment, and reaction icons

This message is only visible to admins:
Problem displaying Facebook posts. Backup cache in use.

Error: (#10) To use "Page Public Content Access", your use of this endpoint must be reviewed and approved by Facebook.
ਹੁਣੇ ਆਦਿ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਮਨਾਇਆ ਗਿਆ ਹੈ - ਆਦਿ ਬੀੜ’ ਕਿਵੇਂ ਬਣੀ? ਇੱਕ ਖੋਜ ਭਰਪੂਰ ਵੀਚਾਰ - 

ਸੰਨ 1604 ਈਸਵੀ (ਭਾਦਉਂ ਵਦੀ 1 ਸੰਮਤ 1661) ਵਿਚ ਗੁਰੂ ਅਰਜਨ ਦੇਵ ਨੇ ‘ਪੋਥੀ’ ਸਾਹਿਬ ਦੀ ਰਚਨਾ ਕੀਤੀ ਅਤੇ ਪਹਿਲਾ ਪ੍ਰਕਾਸ਼ ਭਾਦਉਂ ਸੁਦੀ 1, ਸੰਮਤ 1661 ਨੂੰ ਦਰਬਾਰ ਸਾਹਿਬ ਵਿਚ ਕਰ ਦਿੱਤਾ ਗਿਆ। ‘ਪੋਥੀ’ ਨਾਂ ਭਾਈ ਗੁਰਦਾਸ ਵਲੋਂ ਲਿਖੇ ‘ਪੋਥੀ ਲਿਖਿ ਪਹੁੰਚੇ’ ਵਾਕ ਅੰਸ਼ ਤੋਂ ਸਪੱਸ਼ਟ ਹੈ। ‘ਪੋਥੀ’ ਸਾਹਿਬ ਨੂੰ ‘ਆਦਿ ਬੀੜ’ ਵੀ ਕਿਹਾ ਜਾਣ ਲੱਗ ਪਿਆ ਹੈ। ਚੌਂਤੀ ਬਾਣੀਕਾਰਾਂ ਦੀ ਰਚੀ ਬਾਣੀ ਨੂੰ ਇੱਕੋ ਜਿਲਦ ਵਿਚ ਲਿਖਣ ਦੀ ਸੇਵਾ ਭਾਈ ਗੁਰਦਾਸ ਨੇ ਪੰਜਵੇਂ ਗੁਰੂ ਜੀ ਦੀ ਦੇਖ-ਰੇਖ ਹੇਠ ਰਾਮਸਰ ਦੇ ਅਸਥਾਨ ‘ਤੇ ਅੰਮ੍ਰਿਤਸਰ ਵਿਚ ਸੰਪੂਰਨ ਕੀਤੀ। ਭਾਈ ਬੰਨੋ ਵਾਲੀ ਬੀੜ ਵੀ ਉਸੇ ਸਮੇਂ ਤਿਆਰ ਕੀਤੀ ਗਈ, ਜਿਸ ਨੂੰ ਲਿਖਣ ਲਈ 12 ਲਿਖਾਰੀ ਲਾਏ ਗਏ।

ਕੁਝ ਪੁਰਾਤਨ ਗ੍ਰੰਥਾਂ ਵਿਚ ਲਿਖਿਆ ਹੈ ਕਿ ਬਾਣੀ ਦਾ ਸਾਰਾ ਭੰਡਾਰ ਪੰਜਵੇਂ ਗੁਰੂ ਜੀ ਕੋਲ ਨਹੀਂ ਸੀ। ਇਹ ਗ੍ਰੰਥ ਹਨ-‘ਸੂਰਜ ਪ੍ਰਕਾਸ਼’, ਕ੍ਰਿਤ ਕਵੀ ਸੰਤੋਖ ਸਿੰਘ ਨਿਰਮਲਾ; ‘ਗੁਰਬਿਲਾਸ ਪਾਤਿਸ਼ਾਹੀ 6’, ਲਿਖਾਰੀ ਦਾ ਨਾਂ ਨਹੀਂ; ਅਤੇ ‘ਤਵਾਰੀਖ ਗੁਰੂ ਖਾਲਸਾ’, ਕ੍ਰਿਤ ਗਿਆਨੀ ਗਿਆਨ ਸਿੰਘ।
ਇਹ ਤਿੰਨੇ ਲਿਖਾਰੀ ਕਹਿੰਦੇ ਹਨ ਕਿ ਪੰਜਵੇਂ ਗੁਰੂ ਜੀ ਕੋਲ ਪਹਿਲੇ ਗੁਰੂ ਪਾਤਿਸ਼ਾਹਾਂ ਦੀ ਬਾਣੀ ਨਹੀਂ ਸੀ ਅਤੇ ਉਹ ਥਾਂ-ਥਾਂ ਖਿਲਰੀ ਪਈ ਸੀ। ਇਨ੍ਹਾਂ ਲਿਖਾਰੀਆਂ ਦੀ ਇਹ ਗੱਲ ਝੂਠ ਦਾ ਪੁਲੰਦਾ ਹੈ। ਕੋਈ ਕਵੀ ਆਪਣੀ ਕਵਿਤਾ ਲਿਖ ਕੇ ਗੁੰਮਾਉਂਦਾ ਨਹੀਂ। ਗੁਰਬਾਣੀ ਤਾਂ ਖਸਮ ਕੀ ਬਾਣੀ ਹੈ, ਜਿਸ ਨੂੰ ਕਿਵੇਂ ਗੁੰਮਾਇਆ ਜਾ ਸਕਦਾ ਸੀ? ਜੇ ਇਨ੍ਹਾਂ ਨੇ ਗੁਰਬਾਣੀ ਦੀ ਇਹ ਪੰਕਤੀ ਪੜ੍ਹੀ ਹੁੰਦੀ ਤਾਂ ਅਜਿਹਾ ਨਾ ਲਿਖਦੇ,
ਆਸਾ ਮਹਲਾ 5
ਹਮਾਰੀ ਪਿਆਰੀ ਅੰਮ੍ਰਿਤ ਧਾਰੀ
ਗੁਰਿ ਨਿਮਖ ਨ ਮਨ ਤੇ ਟਾਰੀ ਰੇ॥1॥ ਰਹਾਉ॥
ਗੁਰੂ ਪਾਤਿਸ਼ਾਹ ਤਾਂ ਆਖਦੇ ਹਨ ਕਿ ਗੁਰਬਾਣੀ ਏਨੀ ਪਿਆਰੀ ਸੀ ਕਿ ਇਸ ਨੂੰ ਨਿਮਖ ਭਰ ਲਈ ਵੀ ਦੂਰ ਨਹੀਂ ਕੀਤਾ ਗਿਆ; ਪਰ ਤਿੰਨੇ ਲਿਖਾਰੀ ਆਖਦੇ ਹਨ ਕਿ ਗੁਰਬਾਣੀ ਨੂੰ ਸੰਭਾਲਿਆ ਨਹੀਂ ਸੀ ਗਿਆ।
‘ਗੁਰਬਿਲਾਸ ਪਾਤਿਸ਼ਾਹੀ 6’ ਵਿਚ ਘੜੀ ਕਹਾਣੀ: ਇਸ ਗ੍ਰੰਥ ਵਿਚ ਇਸ ਦਾ ਰਚਨਾ ਕਾਲ ਸੰਨ 1718 ਲਿਖਿਆ ਹੈ, ਪਰ ਇਸ ਵਿਚ ਲਿਖੀਆਂ ਘਟਨਾਵਾਂ ਸੰਨ 1839 ਤਕ ਜਾਂਦੀਆਂ ਹਨ (ਆਰਕਾਈਵ ਡਾਟ ਓ ਆਰ ਜੀ, ਸੰਪਾਦਕ ਡਾ ਗੁਰਮੁਖ ਸਿੰਘ)। ਇਸ ਗ੍ਰੰਥ ਨੇ ਭਾਈ ਮੋਹਨ ਤੋਂ ਗੁਰਬਾਣੀ ਦੀਆਂ ਪੋਥੀਆਂ ਲੈਣ ਵਾਲੀ ਕਹਾਣੀ ਘੜੀ, ਜਿਸ ਤੋਂ ਸਪੱਸ਼ਟ ਹੈ ਕਿ ਇਸ ਦੇ ਲਿਖਾਰੀ ਨੂੰ ਗੁਰਬਾਣੀ ਵਿਚ ਲਿਖੇ ‘ਮੋਹਨ’ ਸ਼ਬਦ ਦੇ ਅਰਥ ਦੀ ਕੋਈ ਸੂਝ-ਬੂਝ ਨਹੀਂ ਸੀ। ਇਕੱਲੀਆਂ ਦੋ ਪੋਥੀਆਂ ਦੀ ਗੁਰਬਾਣੀ ਨਾਲ ‘ਆਦਿ ਬੀੜ’ ਮੁਕੰਮਲ ਨਹੀਂ ਸੀ ਹੋ ਸਕਦੀ। ਸਿੱਖ ਇਤਿਹਾਸ ਨੂੰ ਵਿਗਾੜਨ ਵਿਚ ਇਸ ਗ੍ਰੰਥ ਨੇ ਬਹੁਤ ਹਿੱਸਾ ਪਾਇਆ ਹੈ, ਜਿਵੇਂ ਦਰਬਾਰ ਸਾਹਿਬ ਵਿਸ਼ਨੂੰ ਮੰਦਿਰ ਹੈ, ਭਾਈ ਬੁੱਢਾ ਜੀ ਦੇ ਵਰ ਨਾਲ ਮਾਤਾ ਗੰਗਾ ਜੀ ਦੇ ਪੇਟ ਵਿਚ ਉਸੇ ਸਮੇਂ ਹਵਾ ਭਰ ਗਈ, ਆਦਿ।
ਕਵੀ ਸੰਤੋਖ ਸਿੰਘ ਨੇ ‘ਸੂਰਜ ਪ੍ਰਕਾਸ਼’ ਸੰਨ 1843 ਵਿਚ ਮੁਕੰਮਲ ਕੀਤਾ। ਬਿਨਾ ਸੋਚੇ ਸਮਝੇ ਇਸ ਕਵੀ ਨੇ ‘ਗੁਰਬਿਲਾਸ ਪਾਤਿਸ਼ਾਹੀ 6’ ਵਾਲੀ ਭਾਈ ਮੋਹਨ ਤੋਂ ਗੁਰਬਾਣੀ ਦੀਆਂ ਪੋਥੀਆਂ ਲਿਆਉਣ ਵਾਲੀ ਸਾਖੀ ਦੀ ਨਕਲ ਕਰ ਕੇ ਮਨਮੱਤ ਵਿਚ ਵਾਧਾ ਹੀ ਕੀਤਾ ਹੈ (ਇਸ ਗ੍ਰੰਥ ਵਿਚ ਕਵੀ ਸੰਤੋਖ ਸਿੰਘ ਨੇ ਹੋਰ ਵੀ ਕਈ ਮਨਮਤਾਂ ਕੀਤੀਆਂ ਹਨ ਜਿਵੇਂ-ਦਸਵੇਂ ਗੁਰੂ ਜੀ ਨੂੰ ਭੰਗ ਅਤੇ ਅਫੀਮ ਦਾ ਸੇਵਨ ਕਰਦੇ ਲਿਖਣਾ, ਦਸਵੇਂ ਗੁਰੂ ਜੀ ਤੋਂ ਖੰਡੇ ਦੀ ਪਾਹੁਲ ਤੋਂ ਪਹਿਲਾਂ ਕਈ ਮਹੀਨੇ ਦੁਰਗਾ ਮਾਈ ਪਾਰਬਤੀ ਕਾਲਕਾ ਦੀ ਪੂਜਾ ਕਰਵਾਉਣੀ ਅਤੇ ਦੇਵੀ ਦੇ ਦਰਸ਼ਨ ਕਰ ਕੇ ਉਸ ਤੋਂ ਕਰਦ ਅਤੇ ਬਰ ਪ੍ਰਾਪਤ ਕਰਨੇ ਆਦਿ)।
ਭਾਈ ਬੁੱਢਾ ਜੀ ਅਤੇ ਭਾਈ ਗੁਰਦਾਸ ਵਲੋਂ ਭਾਈ ਮੋਹਨ ਤੋਂ ਚਾਰ ਗੁਰੂ ਪਾਤਿਸ਼ਾਹਾਂ ਦੀ ਬਾਣੀ ਲੈਣ ਜਾਣਾ ਤੇ ਨਿਰਾਸ਼ ਮੁੜਨਾ ਲਿਖਿਆ ਹੈ। ਪੰਜਵੇਂ ਗੁਰੂ ਜੀ ਵਲੋਂ ਭਾਈ ਮੋਹਨ ਦੀ ਸਿਫਤ ਕਰ ਕੇ ਪੋਥੀਆਂ ਲਿਆਉਣੀਆਂ ਲਿਖਿਆ ਹੈ। ਕਵੀ ਸੰਤੋਖ ਸਿੰਘ ਨੂੰ ਵੀ ਇਹ ਨਹੀਂ ਪਤਾ ਲੱਗਾ ਕਿ ਗੁਰਬਾਣੀ ਵਿਚ ‘ਮੋਹਨ’ ਸ਼ਬਦ ਦਾ ਅਰਥ ‘ਅਕਾਲ ਪੁਰਖ’ ਹੈ, ਨਾ ਕਿ ਭਾਈ ਮੋਹਨ। ‘ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ’ ਵਾਲੇ ਸ਼ਬਦ ਨੂੰ ਭਾਈ ਮੋਹਨ ਨਾਲ ਜੋੜਨਾ ਕਵੀ ਸੰਤੋਖ ਸਿੰਘ ਦੀ ਗੁਰਬਾਣੀ ਦੇ ਅਰਥਾਂ ਪੱਖੋਂ ਅਗਿਆਨਤਾ ਅਤੇ ਝੂਠੀ ਕਹਾਣੀ ਦੀ ਨਕਲ ਕਰਨ ਦੀ ਵੱਡੀ ਗਲਤੀ ਸੀ। ਇਸ ਨਕਲੀ ਕਹਾਣੀ ਨਾਲ ਸਬੰਧਤ ਗੁਰਬਾਣੀ ਦੇ ਸ਼ਬਦ ਦਾ ਜੋੜਿਆ ਇੱਕ ਬੰਦ,
ਮੋਹਨ ਤੁਧੁ ਸਤਸੰਗਤਿ ਧਿਆਵੈ ਦਰਸ ਧਿਆਨਾ॥
ਮੋਹਨ ਜਮੁ ਨੇੜਿ ਨ ਆਵੈ ਤੁਧੁ ਜਪਹਿ ਨਿਦਾਨਾ॥
ਜਮਕਾਲੁ ਤਿਨ ਕਉ ਲਗੈ ਨਾਹੀ ਜੋ ਇਕ ਮਨਿ ਧਿਆਵਹੇ॥
ਮਨਿ ਬਚਨਿ ਕਰਮਿ ਜਿ ਤੁਧੁ ਅਰਾਧਹਿ ਸੇ ਸਭੇ ਫਲ ਪਾਵਹੇ॥
ਮਲ ਮੂਤ ਮੂੜ ਜਿ ਮੁਗਧ ਹੋਤੇ ਸਿ ਦੇਖਿ ਦਰਸੁ ਸੁਗਿਆਨਾ॥
ਬਿਨਵੰਤਿ ਨਾਨਕ ਰਾਜੁ ਨਿਹਚਲੁ ਪੂਰਨ ਪੁਰਖ ਭਗਵਾਨਾ॥
(ਗੁਰੂ ਗ੍ਰੰਥ ਸਾਹਿਬ, ਪੰਨਾ 248)
ਗੁਰਬਾਣੀ ਵਿਚ ‘ਮੋਹਨ’ ਸ਼ਬਦ 30 ਵਾਰੀ, ‘ਮੋਹਨੁ’ 7 ਵਾਰੀ, ‘ਮੋਹਨਾ’ 2 ਵਾਰੀ ਅਤੇ ‘ਮੋਹਨਿਆ’ ਇਕ ਵਾਰੀ ਵਰਤਿਆ ਗਿਆ ਹੈ। ਕੁਝ ਪ੍ਰਮਾਣ ਦੇਖੋ,
ਅਨਿਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨ ਕਾਮਾ॥ (ਪੰਨਾ 215)
—
ਮੋਹਨ ਲਾਲ ਅਨੂਪ ਸਰਬ ਸਾਧਾਰੀਆ॥ (ਪੰਨਾ 241)
—
ਕਹੁ ਨਾਨਕ ਛੰਤ ਦਇਆਲ ਮੋਹਨ ਕੇ
ਮਨ ਹਰਿ ਚਰਣ ਗਹੀਜੈ
ਐਸੀ ਮਨ ਪ੍ਰੀਤਿ ਕੀਜੈ॥ (ਪੰਨਾ 455)
—
ਕਰਤ ਫਿਰੇ ਬਨ ਭੇਖ ਮੋਹਨ ਰਹਤ ਨਿਰਾਰ॥ (ਪੰਨਾ 534)
—
ਦੇਵਗੰਧਾਰੀ 5
ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ॥
ਅਤਿ ਸੁੰਦਰ ਮਨਮੋਹਨ ਪਿਆਰੇ
ਸਭਹੂ ਮਧਿ ਨਿਰਾਰੇ॥1॥ ਰਹਾਉ॥ (ਪੰਨਾ 534)
ਉਕਤ ਪੰਜਾਂ ਪ੍ਰਮਾਣਾਂ ਵਿਚੋਂ ਪਹਿਲੇ ਪ੍ਰਮਾਣ ਵਿਚ ‘ਮੋਹਨ’ ਸ਼ਬਦ ਦਾ ਅਰਥ ਮਨ ਨੂੰ ਮੋਹ ਲੈਣ ਵਾਲੇ ਰੰਗ ਤਮਾਸ਼ੇ ਅਤੇ ਬਾਕੀ ਪ੍ਰਮਾਣਾਂ ਵਿਚ ‘ਮੋਹਨ’ ਸ਼ਬਦ ਦਾ ਅਰਥ ਅਕਾਲ ਪੁਰਖ ਹੈ। ਕਿਤੇ ਵੀ ‘ਮੋਹਨ’ ਦਾ ਅਰਥ ਭਾਈ ਮੋਹਨ ਨਹੀਂ ਹੈ।
‘ਤਵਾਰੀਖ ਖਾਲਸਾ’ ਵਿਚ ਬਾਣੀ ਇਕੱਠੀ ਕਰਨ ਬਾਰੇ ਕੀ ਲਿਖਿਆ ਹੈ?: ਗਿਆਨੀ ਗਿਆਨ ਸਿੰਘ ਦਾ ਜੀਵਨ ਕਾਲ ਸੰਨ 1822 ਤੋਂ 1921 ਤਕ ਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਸ ਲਿਖਾਰੀ ਨੇ ‘ਗੁਰਬਿਲਾਸ ਪਾਤਿਸ਼ਾਹੀ 6’ ਅਤੇ ‘ਸੂਰਜ ਪ੍ਰਕਾਸ਼’ ਵਿਚ ਦਿੱਤੀ ਜਾਣਕਾਰੀ ਜ਼ਰੂਰ ਪੜ੍ਹੀ ਹੋਵੇਗੀ। ‘ਗੁਰਬਿਲਾਸ ਪਾਤਿਸ਼ਾਹੀ 6’ ਅਤੇ ‘ਸੂਰਜ ਪ੍ਰਕਾਸ਼’ ਵਿਚ ਕਵੀਆਂ ਨੇ ਕੇਵਲ ਭਾਈ ਮੋਹਨ ਤੋਂ ਹੀ ਪੋਥੀਆਂ ਲੈਣ ਉਤੇ ਜ਼ੋਰ ਦਿੱਤਾ ਹੈ ਅਤੇ ਭਗਤ ਬਾਣੀ ਪ੍ਰਾਪਤ ਕਰਨ ਬਾਰੇ ਕੁਝ ਨਹੀਂ ਲਿਖਿਆ। ‘ਤਵਾਰੀਖ ਖਾਲਸਾ’ ਵਿਚ ਲਿਖਿਆ ਹੈ ਕਿ ਭਾਈ ਮੋਹਨ ਵਾਲੀਆਂ ਪੋਥੀਆਂ ਵਿਚ ਬਹੁਤ ਥੋੜ੍ਹੀ ਬਾਣੀ ਸੀ ਅਤੇ ਇਹ ਲਿਖ ਕੇ ਉਸ ਨੇ ‘ਗੁਰਬਿਲਾਸ ਪਾਤਿਸ਼ਾਹੀ 6’ ਅਤੇ ‘ਸੂਰਜ ਪ੍ਰਕਾਸ਼’ ਦੀ ਇਸ ਗੱਲ ਨੂੰ ਰੱਦ ਕਰ ਦਿੱਤਾ ਕਿ ਪੋਥੀਆਂ ਵਿਚ ਹੀ ਸਾਰੀ ਬਾਣੀ ਸੀ।
‘ਤਵਾਰੀਖ ਖਾਲਸਾ’ ਦੀ ਵੱਖਰੀ ਮਨਮਤੀ ਕਾਢ: ਤਵਾਰੀਖ (ਤਾਰੀਖ ਸ਼ਬਦ ਦਾ ਬਹੁ-ਵਚਨ) ਦਾ ਅਰਥ ਹੈ, ਤਾਰੀਖਵਾਰ ਲਿਖੀ ਹੋਈ ਰਚਨਾ। ਗਿਆਨੀ ਗਿਆਨ ਸਿੰਘ ਨੇ ਭਾਈ ਮੋਹਨ ਤੋਂ ਪੋਥੀਆਂ ਲੈਣ ਤੋਂ ਬਿਨਾ ਇਹ ਵੀ ਲਿਖਿਆ ਹੈ ਕਿ ਪੰਜਵੇਂ ਗੁਰੂ ਜੀ ਨੇ ਦੂਰ-ਦੁਰਾਡੇ ਸਿੱਖ ਸੰਗਤਾਂ ਨੂੰ ਸੁਨੇਹੇ ਭੇਜੇ ਕਿ ਜਿੱਥੇ ਕਿਤੇ ਵੀ ਕੋਈ ਗੁਰਬਾਣੀ ਦਾ ਸ਼ਬਦ ਕਿਸੇ ਕੋਲ ਪਿਆ ਹੈ, ਉਹ ਉਨ੍ਹਾਂ ਕੋਲ ਪਹੁੰਚਾ ਦੇਣ। ‘ਤਵਾਰੀਖ ਖਾਲਸਾ’ ਵਿਚ ਲਿਖਿਆ ਹੈ ਕਿ ਇਸ ਕੰਮ ਨੂੰ ਕਈ ਸਾਲ ਲੱਗ ਗਏ।
ਗਿਆਨੀ ਗਿਆਨ ਸਿੰਘ ਦੀ ਸੋਚ ਉਤੇ ਅਫਸੋਸ ਹੈ ਕਿ ਉਨ੍ਹਾਂ ‘ਗੁਰਬਿਲਾਸ ਪਾਤਿਸ਼ਾਹੀ 6’ ਅਤੇ ‘ਸੂਰਜ ਪ੍ਰਕਾਸ਼’ ਦੇ ਲਿਖਾਰੀਆਂ ਦੀ ਗੁਰਬਾਣੀ ਦੀ ਮਹਾਨਤਾ ਪੱਖੋਂ ਆਪਣੀ ਅਗਿਆਨਤਾ ਵੱਧ ਦਿਖਾਈ ਹੈ।
‘ਤਵਾਰੀਖ ਖਾਲਸਾ’ ਦਾ ਲਿਖਾਰੀ ਵੱਡੀ ਗੱਪ ਮਾਰਦਾ ਲਿਖਦਾ ਹੈ ਕਿ ਬਖਤਾ ਅਰੋੜਾ ਨਾਂ ਦਾ ਇੱਕ ਸਿੱਖ ਪੰਜਵੇਂ ਗੁਰੂ ਜੀ ਕੋਲ ਇੱਕ ਗ੍ਰੰਥ ਲੈ ਕੇ ਆਇਆ, ਜਿਸ ਨੂੰ ਬਹੁਤ ਭਾਰਾ ਹੋਣ ਕਾਰਨ ਇੱਕ ਬੰਦਾ ਮਸਾਂ ਹੀ ਚੁੱਕ ਸਕਦਾ ਸੀ। ਅੱਗੇ ਉਹ ਲਿਖਦਾ ਹੈ ਕਿ ਇਸ ਗ੍ਰੰਥ ਵਿਚ ਬਾਣੀ ਵੀ ਚਹੁੰ ਗੁਰੂ ਪਾਤਿਸ਼ਾਹਾਂ ਦੀ ਸੀ ਅਤੇ ਬਖਤਾ ਆਪ ਪਹਿਲੇ ਗੁਰੂ ਜੀ ਤੋਂ ਲੈ ਕੇ ਚੌਥੇ ਗੁਰੂ ਜੀ ਦੇ ਹਜ਼ੂਰ ਰਹਿ ਕੇ ਬਾਣੀ ਦਾ ਉਤਾਰਾ ਕਰਦਾ ਰਿਹਾ ਤੇ ਗੁਰੂ ਪਾਤਿਸ਼ਾਹਾਂ ਤੋਂ ਦਸਤਖਤ ਵੀ ਕਰਵਾਉਂਦਾ ਰਿਹਾ। ਇਹ ਸਿੱਖ ਬਖਤਾ ਅਰੋੜਾ ਜਲਾਲਪੁਰੀ ਪਰਗਨੇ ਹਸਨ ਅਬਦਾਲ ਤੋਂ ਪੋਥਾ ਲਿਆਇਆ ਦੱਸਿਆ ਗਿਆ ਹੈ। ਲਿਖਾਰੀ ਲਿਖਦਾ ਹੈ ਕਿ ਬਖਤੇ ਵਾਲੇ ਪੋਥੇ ਵਿਚੋਂ ਜੋ ਬਾਣੀ ਗੁਰੂ ਜੀ ਨੇ ਲਿਖਣੀ ਚਾਹੀ, ਉਹ ਲਿਖ ਕੇ ਪੋਥਾ ਉਸ ਨੂੰ ਵਾਪਸ ਮੋੜ ਦਿੱਤਾ।
ਭਾਈ ਬਖਤੇ ਵਾਲੀ ਕਹਾਣੀ ਦਾ ਕੋਈ ਆਧਾਰ ਨਹੀਂ ਹੈ। ਕਾਰਨ ਇਹ ਹਨ,
1) ਭਾਈ ਬਖਤਾ ਜੇ 25 ਸਾਲ ਦੀ ਉਮਰੇ ਪਹਿਲੇ ਗੁਰੂ ਜੀ ਦੀਆਂ ਇਤਿਹਾਸਕ ਫੇਰੀਆਂ ਤੋਂ ਪਿੱਛੋਂ ਕਰਤਾਰਪੁਰ ਆਇਆ ਮੰਨਿਆ ਜਾਵੇ ਤਾਂ ਉਸ ਦੀ ਉਮਰ ਆਦਿ ਬੀੜ ਦੀ ਲਿਖਾਈ ਸੰਨ 1604 ਸਮੇਂ 108 ਸਾਲ ਦੀ ਬਣਦੀ ਹੈ, ਜਿਸ ਵਿਚੋਂ ਉਸ ਨੇ 83 ਸਾਲ ਪਹਿਲੇ 4 ਗੁਰੂ ਪਾਤਿਸ਼ਾਹਾਂ ਦੇ ਹਜ਼ੂਰ ਬਾਣੀ ਦੇ ਉਤਾਰੇ ਕਰਨ ਵਿਚ ਬਿਤਾਏ। ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿਚ ਸਿੱਖਾਂ ਦੇ ਨਾਂਵਾਂ ਦਾ ਜ਼ਿਕਰ ਕਰਦਿਆਂ ਕਿਤੇ ਬਖਤੇ ਦਾ ਨਾਂ ਨਹੀਂ ਲਿਖਿਆ ਅਤੇ ਨਾ ਹੀ ਏਡੇ ਉਘੇ ਅਖੌਤੀ ਦਰਸ਼ਨੀ ਸਿੱਖ ਦਾ ਜ਼ਿਕਰ ਤਵਾਰੀਖ ਦੇ ਲਿਖਾਰੀ ਤੋਂ ਬਿਨਾ ਕਿਸੇ ਹੋਰ ਨੇ ਆਪਣੀਆਂ ਲਿਖਤਾਂ ਵਿਚ ਕੀਤਾ ਹੈ।
2) ਭਾਈ ਬਖਤਾ ਪਹਿਲੇ 4 ਗੁਰੂ ਪਾਤਿਸ਼ਾਹਾਂ ਦੀ ਬਾਣੀ ਤਾਂ ਆਪ ਜਾ ਕੇ ਕਾਗਜ਼ਾਂ ਉਤੇ ਉਤਾਰਦਾ ਰਿਹਾ, ਪਰ ਪੰਜਵੇਂ ਗੁਰੂ ਜੀ ਕੋਲ ਬਾਣੀ ਦਾ ਉਤਾਰਾ ਕਰਨ ਉਹ ਕਿਉਂ ਨਹੀਂ ਆਇਆ? ਕੀ ਉਸ ਦਾ ਬਾਣੀ ਦੇ ਉਤਾਰੇ ਕਰਨ ਦਾ ਚਾਅ ਮੁੱਕ ਗਿਆ ਸੀ? ਕੀ ਉਸ ਨੂੰ ਪੰਜਵੇਂ ਗੁਰੂ ਜੀ ਦੀ ਬਾਣੀ ਨਾਲ ਕੋਈ ਪਿਆਰ ਨਹੀਂ ਸੀ?
3) ਗੁਰੂ ਨਾਨਕ ਸਾਹਿਬ ਤਾਂ ਇਤਿਹਾਸਕ ਫੇਰੀਆਂ ਤੋਂ ਪਿੱਛੋਂ ਵੀ ਦੂਰ-ਨੇੜੇ ਸਤਿਨਾਮ ਦਾ ਉਪਦੇਸ਼ ਦੇਣ ਜਾਂਦੇ ਰਹੇ, ਪਰ ਬਖਤੇ ਦਾ ਕਿਸੇ ਨੇ ਜ਼ਿਕਰ ਨਹੀਂ ਕੀਤਾ ਕਿ ਉਹ ਵੀ ਨਾਲ ਜਾਂਦਾ ਹੁੰਦਾ ਸੀ। ਕੇਵਲ ਭਾਈ ਮਰਦਾਨੇ ਦਾ ਹੀ ਹਰ ਥਾਂ ਗੁਰੂ ਜੀ ਦਾ ਸਾਥੀ ਬਣਨ ਦਾ ਜ਼ਿਕਰ ਹੈ।
4) ਜੇ ਬਾਣੀ ਖਿਲਰੀ ਪਈ ਸੀ ਅਤੇ ਗੁਰੂ ਜੀ ਆਪਣੇ ਕੋਲ ਲਿਖ ਕੇ ਨਹੀਂ ਸਨ ਰੱਖਦੇ ਤਾਂ ਭਾਈ ਬਖਤੇ ਨੇ ਉਹ ਬਾਣੀ ਕਿੱਥੋਂ ਉਤਾਰੀ, ਜੋ ਗੁਰੂ ਨਾਨਕ ਸਾਹਿਬ ਨੇ ਆਪਣੇ ਇਤਿਹਾਸਕ ਸਫਰਾਂ ਸਮੇਂ ਲੋਕਾਂ ਨੂੰ ਸਮਝਾਉਣ ਲਈ ਗਾਈ ਸੀ?
5) ਜੇ ਬਖਤੇ ਕੋਲ ਸਾਰੀ ਹੀ ਬਾਣੀ ਸੀ ਅਤੇ ਗੁਰੂ ਪਾਤਿਸ਼ਾਹਾਂ ਦੇ ਦਸਤਖਤ ਵੀ ਨਾਲ ਕਰਵਾਏ ਸਨ ਤਾਂ ਪੰਜਵੇਂ ਗੁਰੂ ਜੀ ਨੂੰ ਚੋਣਵੀਂ ਬਾਣੀ ਰੱਖ ਕੇ ਬਾਕੀ ਕਿਉਂ ਮੋੜਨੀ ਪਈ? ਕੀ ਬਾਕੀ ਮੋੜੀ ਬਾਣੀ ਨਕਲੀ ਇਕੱਠੀ ਕੀਤੀ ਹੋਈ ਸੀ?
ਸੋ, ਜਾਹਰ ਹੈ ਕਿ ਭਾਈ ਬਖਤੇ ਨੂੰ ‘ਤਵਾਰੀਖ ਖਾਲਸਾ’ ਦੇ ਲਿਖਾਰੀ ਨੇ ਇਸ ਲਈ ਸਿਰਜਿਆ ਕਿ ਉਹ ‘ਗੁਰਬਿਲਾਸ ਪਾਤਿਸ਼ਾਹੀ 6’ ਅਤੇ ‘ਸੂਰਜ ਪ੍ਰਕਾਸ਼’ ਵਿਚ ਲਿਖੇ ਤੱਥਾਂ ਤੋਂ ਕੋਈ ਵੱਖਰੀ ਗੱਲ ਲਿਖ ਸਕੇ। ‘ਤਵਾਰੀਖ ਖਾਲਸਾ’ ਦੇ ਲਿਖਾਰੀ ਨੇ ਸੋਚਿਆ ਕਿ ਭਾਈ ਮੋਹਨ ਤੋਂ ਲਿਆਂਦੀਆਂ ਦੋ ਪੋਥੀਆਂ ਤੋਂ ਤਾਂ ਐਡਾ ਵੱਡਾ ਗ੍ਰੰਥ (ਆਦਿ ਬੀੜ) ਨਹੀਂ ਤਿਆਰ ਹੋ ਸਕਦਾ ਤੇ ਕਿਉਂ ਨਾ ਬਾਣੀ ਨੂੰ ਖਿਲਰੀ ਸਮਝ ਕੇ ਉਸ ਨੂੰ ਇਕੱਠਾ ਕੀਤੇ ਜਾਣ ਦਾ ਢੋਂਗ ਰਚੀਏ। ਭਗਤ ਬਾਣੀ ਵੀ ਤਾਂ ਬੀੜ ਵਿਚ ਸ਼ਾਮਲ ਹੈ ਸੀ।
ਵਿਚਾਰ ਅਧੀਨ ਤਿੰਨਾਂ ਲਿਖਾਰੀਆਂ ਦੀਆਂ ਲਿਖਤਾਂ ਵਿਚ ਗੁਰਬਾਣੀ ਨੂੰ ਇਕੱਠਾ ਕਰਨ ਦੀ ਕਹਾਣੀ ਕੋਰਾ ਝੂਠ ਹੈ, ਜਿਸ ਤੋਂ ਲਿਖਾਰੀਆਂ ਦੀ ਗੁਰਬਾਣੀ ਦੀ ਮਹਾਨਤਾ ਪੱਖੋਂ ਘੋਰ ਅਗਿਆਨਤਾ ਨਜ਼ਰੀਂ ਪੈਂਦੀ ਹੈ। ਸਿੱਖਾਂ ਵਾਲੇ ਨਾਂ ਵਰਤ ਕੇ ਪੁਰਾਤਨ ਲਿਖਾਰੀਆਂ ਨੇ ਆਪਣੇ ਲਿਖੇ ਗ੍ਰੰਥਾਂ ਵਿਚ ਸਿੱਖਾਂ ਦਾ ਅਸਲੀ ਇਤਿਹਾਸ ਵਿਗਾੜ ਦਿੱਤਾ ਹੋਇਆ ਹੈ।

ਕਸ਼ਮੀਰਾ ਸਿੰਘ (ਪ੍ਰੋ)
ਫੋਨ: 801-414-0171
Famous veteran Music Director of Hindi and Punjabi films, Mohinder Singh Sarna aka S. Mohinder passed away in Mumbai at the age of 95. 
He lived in the Washington area since 1983 and has performed kirtan in many Gurdwaras. His contribution in popularizing the kirtan through his music is unparalleled. Guru Gobind Singh Foundation is saddened by this news and offers condolences to the family. May Waheguru bless his soul and give strength to the family! 

Born in 1925 in a small town called Sillanwali, S Mohinder belonged to the family of Police Officials. Mohinder started training for music at a very young age and was keen to make this his career.

As years passed, he was offered a singing job at Lahore radio. He moved to Mumbai during the 1947 riots. In Mumbai, he again got the job at a radio station. By then he was already in contact with some film personalities and soon started composing music for Hindi films.

The turning point in his career came with the 1949 film Neeli, starring Suraiya and Dev Anand. Reporter Raju, Paapi, Shrimati Ji, Naata, Shirin Farhad, Jai Bhawani, Picnic, etc were some of his known films as the Music Director. But ever since he accepted some assignments of small b-grade films, the big production houses stopped signing him for their projects.

He got in to film production with Punjabi film Pardesi Dhola (1962) and then composed music for many Punjabi films like Daaj, Teri Meri Ik Jindri, Dukh Bhanjan Tera Naam, Santo Banto, Chambe Di Kali, Sukhi Parivar, etc. But it was the music of Nanak Naam Jahaz Hai for which he got his due as a Music Director. S Mohinder deservingly got the National Award for Best Music for the film Nanak Naam Jahaz Hai.

In 1983, he moved to the US along with his family where he started doing musical concerts. He would also visit India frequently. In his musical career, Mohinder composed the music for around 100 films in Punjabi & Hindi.

In the year 2015, he returned back to India and started staying in Mumbai, where he re-started his journey as Music Director. The man, even at the age of 90 years, had a very sharp memory. He had given radio interviews in the last few years which validate this fact that he remembered literally everything about his life. In 2015, he was seen attending the event related to the re-release of his film Nanak Naam Jahaz Hai.